ਮਿੰਨੀ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mini Computer

ਇਹ ਕੰਪਿਊਟਰ ਸਾਲ 1960 ਦੌਰਾਨ ਵਰਤੋਂ ਵਿੱਚ ਲਿਆਂਦੇ ਗਏ। ਇਹ ਅਕਾਰ ਵਿੱਚ ਦਰਮਿਆਨੇ ਹੁੰਦੇ ਹਨ ਤੇ ਇਨ੍ਹਾਂ ਦੀ ਕਾਰਜ ਸਮਰੱਥਾ ਵੀ ਬਹੁਤੀ ਨਹੀਂ ਹੁੰਦੀ। ਇਹ ਮਾਈਕਰੋ ਕੰਪਿਊਟਰਾਂ ਨਾਲੋਂ ਸ਼ਕਤੀਸ਼ਾਲੀ ਤੇ ਤੇਜ਼ ਹੁੰਦੇ ਹਨ। ਇਨ੍ਹਾਂ ਵਿੱਚ ਜਲਦੀ ਨਾਲ ਕੋਈ ਖਰਾਬੀ ਨਹੀਂ ਆਉਂਦੀ। ਇਨ੍ਹਾਂ ਦੀ ਮੁਰੰਮਤ ਵੀ ਸੌਖੀ ਹੈ। ਇਨ੍ਹਾਂ ਉੱਤੇ ਇਕੋ ਸਮੇਂ ਕਈ ਵਰਤੋਂਕਾਰ ਇਕੱਠੇ ਕੰਮ ਕਰ ਸਕਦੇ ਹਨ। ਇਨ੍ਹਾਂ ਦਾ ਆਕਾਰ ਇਕ ਡੈਸਕਟਾਪ ਮਾਡਲ ਤੋਂ ਲੈ ਕੇ ਛੋਟੀ ਅਲਮਾਰੀ ਜਿੱਡਾ ਹੋ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮਿੰਨੀ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mini Computer

ਮਾਈਕਰੋ ਕੰਪਿਊਟਰਾਂ (PC) ਅਤੇ ਮੇਨ ਫਰੇਮ ਕੰਪਿਊਟਰਾਂ ਦੀ ਦਰਮਿਆਨੀ ਸ਼ਕਤੀ ਵਾਲੇ ਕੰਪਿਊਟਰਾਂ ਨੂੰ ਮਿੰਨੀ ਕੰਪਿਊਟਰ ਕਿਹਾ ਜਾਂਦਾ ਹੈ। ਇਹ ਕੰਪਿਊਟਰ ਇਕੋ ਸਮੇਂ 'ਤੇ ਕਈ ਵਰਤੋਂਕਾਰਾਂ ਨੂੰ ਇਕੱਠਿਆਂ ਹੀ ਸੇਵਾਵਾਂ ਮੁਹੱਈਆ ਕਰਵਾ ਸਕਦੇ ਹਨ। ਇਹਨਾਂ ਦੀ ਵਰਤੋਂ ਛੋਟੀਆਂ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਦੁਆਰਾ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.